ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

PEACE: The Bigger Picture of Public Service, Part 1 of 10

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤਾਏਵਾਨ ਹਮੇਸ਼ਾਂ ਸੁਤੰਤਰ ਰਿਹਾ ਹੈ ਇਕ ਲੰਮੇ ਸਮੇਂ ਤੋਂ। ਅਨੇਕ ਹੀ ਦਹਾਕਿਆਂ ਤੋਂ । ਸੋ ਚੰਗੀ ਅਤੇ ਹੁਸ਼ਿਆਰ ਚੀਨੀ ਸਰਕਾਰ ਨਹੀਂ ਜ਼ੋਖਮ ਵਿਚ ਪਾਵੇਗੀ ਆਪਣੀ ਸ਼ੁਹਰਤ ਅਤੇ ਨੈਤਿਕਾਂ ਨੂੰ ਛੋਟੇ ਜਿਹੇ ਟਾਪੂ ਉਤੇ ਹਮਲਾ ਕਰਨ ਨਾਲ। ਇਹ ਬਹੁਤੀ ਰੁਚੀ ਨਹੀਂ ਰਖਦੀ ਚੀਨ ਲਈ ਕਿਵੇਂ ਵੀ, ਉਹ ਹੈ ਜੋ ਮੈਂ ਸੋਚਦੀ ਹਾਂ।

( ਹਾਲੋ, ਸਤਿਗੁਰੂ ਜੀ! ) ਹਾਏ, ਸੋਹਣਿਓ! (ਹਾਲੋ। ਹਾਏ, ਸਤਿਗੁਰੂ ਜੀ।) ਤੁਹਾਡਾ ਕੀ ਹਾਲ ਹੈ ਪਿਆਰਿਓ? (ਵਧੀਆ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਨੂੰ ਗਲ ਕਰਨੀ ਜ਼ਰੂਰੀ ਹੈ ਤੁਹਾਡੇ ਨਾਲ ਕਦੇ ਕਦਾਂਈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਤੁਹਾਨੂੰ ਪਿਆਰਿਆਂ ਨੂੰ ਮਿਸ ਕਰਦੀ ਹਾਂ। (ਅਸੀਂ ਤੁਹਾਨੂੰ ਮਿਸ ਕਰਦੇ ਹਾਂ, ਸਤਿਗੁਰੂ ਜੀ।) ਥੋੜਾ ਜਿਹਾ, ਕਦੇ ਕਦਾਂਈ। ਸੋਚਦੇ ਹੋਏ ਕਿਤਨੀ ਸਖਤ ਮਿਹਨਤ ਤੁਸੀਂ ਕਰਦੇ ਹੋ ਅਤੇ ਕਿਵੇਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ ਮੇਰੀ ਮਦਦ ਕਰਨ ਹੋਏ ਸੰਸਾਰ ਦੀ ਮੰਦਦ ਕਰਨ ਲਈ। ਉਹ ਸੋਚਣ ਨਾਲ, ਮੈਂ ਤੁਹਾਨੂੰ ਮਿਸ ਕਰਦੀ ਹਾਂ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) (ਅਸੀਂ ਤੁਹਾਨੂੰ ਮਿਸ ਕਰਦੇ ਹਾਂ।)

ਮੇਰੇ ਖਿਆਲ ਵਿਚ ਤੁਸੀਂ ਪਿਆਰਿਓ ਬਹੁਤ ਹੀ ਉਤਮ ਹੋ। ਭਾਵੇਂ ਕੋਈ ਵੀ ਮੰਤਵ ਹੋਵੇ ਜਿਸ ਕਰਕੇ ਤੁਸੀਂ ਆਏ, ਉਹ ਬਸ ਉਤਪ੍ਰੇਰਕਾਂ ਸਨ। ਸਚਮੁਚ, ਤੁਹਾਡੀ ਆਤਮਾ ਜ਼ਰੂਰ ਹੀ ਚਾਹੁੰਦੀ ਹੋਵੇਗੀ ਸੰਸਾਰ ਦੀ ਮਦਦ ਕਰਨੀ। (ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਤੁਸੀਂ ਇਹ ਨਹੀਂ ਜਾਣਦੇ, ਭਾਵੇਂ ਜੇਕਰ ਤੁਸੀਂ ਸੋਚਦੇ ਹੋ ਤੁਸੀਂ ਆਏ ਬਸ, ਮੈਂ ਨਹੀਂ ਜਾਣਦੀ, ਜੋ ਵੀ ਮੰਤਵ ਲਈ। ਕਦੇ ਕਦਾਂਈ ਅਸੀਂ ਇਥੋਂ ਤਕ ਨਹੀਂ ਜਾਣਦੇ ਕਿਉਂ ਅਸੀਂ ਕੀ ਕਰ ਰਹੇ ਹਾਂ। ਸੋ ਕੀ ਹੋ ਰਿਹਾ ਹੈ?

( ਤੁਹਾਡਾ ਕੀ ਹਾਲ ਹੈ, ਸਤਿਗੁਰੂ ਜੀ? ) ਮੈਂ ਠੀਕ ਹਾਂ। ਮੈਂ ਵਧੀਆ ਹਾਂ। ਮੇਰਾ ਭਾਵ ਹੈ ਉਤਨੀ ਵਧੀਆ ਜਿਤਨਾ ਹੋ ਸਕਦਾ ਹੈ। ਮੇਰਾ ਭਾਵ ਹੈ ਮੈਂ ਬਹੁਤ ਖੁਸ਼ਕਿਸਮਤ ਹਾਂ ਹਮੇਸ਼ਾਂ। (ਹਾਂਜੀ, ਸਤਿਗੁਰੂ ਜੀ।) ਜੋ ਵੀ ਸਥਿਤੀ ਹੋਵੇ, ਮੈਂ ਹਮੇਸ਼ਾਂ ਸੋਚਦੀ ਹਾਂ ਮੈਂ ਖੁਸ਼ਕਿਸਮਤ ਹਾਂ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਹਰ ਚੀਜ਼ ਵਾਪਰਦੀ ਹੈ ਕਿਸੇ ਮੰਤਵ ਲਈ ਅਤੇ ਚੰਗੀ ਹੋਵੇ ਜਾਂ ਮਾੜੀ, ਅਸੀਂ ਕਿਵੇਂ ਵੀ ਇਥੇ ਇਕ ਲੰਮੇ ਸਮੇਂ ਤਕ ਨਹੀਂ ਹਾਂ। ਅਸੀਂ ਸੰਸਾਰ ਵਿਚ ਬਹੁਤੇ ਲੰਮੇ ਸਮੇਂ ਤਕ ਨਹੀਂ ਰਹਾਂਗੇ। ਅਸੀਂ ਵਾਪਸ ਜਾਵਾਂਗੇ ਘਰ ਨੂੰ। (ਹਾਂਜੀ, ਸਤਿਗੁਰੂ ਜੀ।) ਸੋ, ਜੋ ਵੀ ਕੂੜਾ ਸੜਕ ਉਤੇ, ਜਾਂ ਕੋਈ ਬਚ‌ਿਆ ਥੈਲਾ ਸੜਕ ਉਤੇ, ਅਸੀਂ ਵਾਪਸ ਕਰ ਦੇਈਏ ਕਿਵੇਂ ਵੀ (ਹਾਂਜੀ, ਸਤਿਗੁਰੂ ਜੀ।) ਸੰਸਾਰ ਨੂੰ। ਸੋ, ਕੋਈ ਵੀ ਚੀਜ਼ ਮੈਂ ਕਰ ਸਕਦੀ ਹਾਂ ਤੁਹਾਡੇ ਲਈ ਤੁਹਾਨੂੰ ਖੁਸ਼ ਕਰਨ ਲਈ? ਕੋਈ ਹੋਰ ਚੀਜ਼ ਮੈਂ ਕਰ ਸਕਦੀ ਹਾਂ? ( ਸਾਡੇ ਕੋਲ ਕੁਝ ਸਵਾਲ ਹਨ, ਸਤਿਗੁਰੂ ਜੀ। ) ਤੁਹਾਡੇ ਕੋਲ ਹਨ। (ਹਾਂਜੀ, ਸਤਿਗੁਰੂ ਜੀ।) ਮੇਰੇ ਖਿਆਲ ਕਿਉਂਕਿ ਅਸੀਂ ਨਹੀਂ ਗਲ ਕੀਤੀ ਇਕ ਲੰਮੇਂ ਸਮੇਂ ਤਕ। (ਹਾਂਜੀ, ਸਤਿਗੁਰੂ ਜੀ।) ਮੈਂ ਸੁਣ‌ਿਆ ਤੁਸੀਂ ਇਕ ਪੰਨਾ ਜਾਂ ਜਿਵੇਂ ਇਜ ਜਗਾ ਦਾ ਪ੍ਰਬੰਧ ਕੀਤਾ ਹੈ ਤਾਂਕਿ ਕੋਈ ਵੀ ਜਿਹਦੇ ਕੋਲ ਸਵਾਲ ਹਨ ਉਹ ਉਥੇ ਰਖ ਸਕਦਾ ਹੈ ਉਥੇ ਅਤੇ ਫਿਰ ਹਰ ਇਕ ਜਾਣ ਲਵੇਗਾ। (ਹਾਂਜੀ, ਸਤਿਗੁਰੂ ਜੀ।) ਉਹ ਵਧੀਆ ਹੈ।

ਸਾਡੇ ਸ਼ੁਰੂ ਹੋਣ ਤੋਂ ਪਹਿਲਾਂ, (ਪਹਿਲਾਂ) ਮੈਂ ਭੁਲ ਗਈ, ਮੈਂ ਚਾਹੁੰਦੀ ਹਾਂ ਦਸਣਾ ਕੁੜੀਆਂ ਨੂੰ ਸੈਂਟਰ ਵਿਚ ਉਥੇ ਕਿ ਉਨਾਂ ਨੂੰ ਕੁਝ ਮੰਜ਼ੇ ਜਾਂ ਸੋਫਾ ਖਰੀਦਣੇ ਚਾਹੀਦੇ ਹਨ। ਕਿਉਂਕਿ ਸਰਦੀ ਆ ਰਹੀ ਹੈ, ਉਨਾਂ ਨੂੰ ਫਰਸ਼ ਉਤੇ ਹਮੇਸ਼ਾਂ ਨਹੀਂ ਸੌਣਾ ਚਾਹੀਦਾ। (ਹਾਂਜੀ, ਸਤਿਗੁਰੂ ਜੀ।) ਬੁਧ ਭਾਰਤ ਵਿਚ ਸਨ। ਉਹ ਇਕ ਗਰਮ ਦੇਸ਼ ਹੈ। (ਹਾਂਜੀ।) ਇਥੋਂ ਤਕ ਸਰਦੀ ਵਿਚ ਵੀ ਉਤਨੀ ਠੰਡ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਪਰ ਜਿਥੇ ਤੁਸੀਂ ਹੋ, ਇਹ ਬਸ ਠੰਡ ਹੀ ਨਹੀਂ ਪਰ ਸਲਾਬਾ ਹੈ। ਇਹ ਕੁੜੀਆਂ ਲਈ ਹੇ। ਤੁਹਾਡੇ ਪਿਆਰਿਆ ਲਈ ਵੀ, ਪਰ ਮੇਰੇ ਖਿਆਲ ਤੁਸੀਂ ਸਾਰੇ ਸੈਟ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੁੜੀਆਂ ਲਈ ਜਿਨਾਂ ਕੋਲ ਕੋਈ ਸੋਫਾ ਨਹੀ ਅਤੇ ਕੋਈ ਮੰਜਾ ਨਹੀਂ, ਬਸ ਕੁਝ ਖਰੀਦੋ। ਹਰ ਇਕ ਲਈਂ ਇਕ। ਸੋ, ਜਦੋਂ ਇਹ ਸਰਦੀ ਹੋਵੇ, ਤੁਹਾਡੇ ਕੋਲ ਇਕ ਵਧੇਰੇ ਆਰਾਮਦਾਇਕ ਅਤੇ ਨਿਘੀ ਜਗਾ ਹੋਵੇਗੀ ਲੇਟਣ ਲਈ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਥਲੇ ਲੇਟਦੇ ਹੋ। ਜੇਕਰ ਤੁਸੀਂ ਨਹੀਂ ਥਲੇ ਲੇਟਦੇ, ਫਿਰ ਵੀ ਤੁਹਾਨੂੰ ਬੈਠਣਾ ਚਾਹੀਦਾ ਹੈ ਵਧੇਰੇ ਉਚੀ ਜਗਾ ਵਿਚ ਕਿਉਂਕਿ ਹਵਾ ਫਰਸ਼ ਦੇ ਨੇੜੇ ਵਧੇਰੇ ਠੰਡੀ ਅਤੇ ਸਲਾਬੇ ਵਾਲੀ ਹੈ। (ਹਾਂਜੀ, ਸਤਿਗੁਰੂ ਜੀ।) ਇਹ ਚੰਗੀ ਨਹੀਂ ਹੈ ਲੰਮੇ ਸਮੇਂ ਲਈ। (ਸਮਝੇ, ਸਤਿਗੁਰੂ ਜੀ।)

ਹੋ ਸਕਦਾ ਇਸੇ ਕਰਕੇ ਬੁਧ ਨੇ ਕਿਹਾ ਸੀ ਕੇਵਲ ਆਦਮੀ ਭਿਕਸ਼ੂ ਬਣ ਸਕਦੇ ਹਨ, ਕਿਉਂਕਿ ਉਹ ਸੰਜਮੀ ਸਨ। (ਹਾਂਜੀ।) ਇਹ ਨਹੀਂ ਕਿਉਂਕਿ ਬੁਧ ਨਹੀਂ ਚਾਹੁੰਦੇ ਸੀ। ਜਿਵੇਂ ਨਸੀਹਤਾਂ ਵਿਚੋਂ ਇਕ ਵਿਚ ਉਨਾਂ ਲਈ ਜਿਹੜੇ ਆਉਂਦੇ ਅੰਦਰ ਕੁਝ ਦਿਨਾਂ ਲਈ ਅਭਿਆਸ ਕਰਨ ਲਈ ਬੁਧ ਦੀ ਹਜ਼ੂਰੀ ਵਿਚ, ਉਨਾਂ ਨੇ ਕਿਹਾ, "ਕੋਈ ਵਡਾ ਅਤੇ ਉਚਾ ਮੰਜਾ ਨਹੀਂ।" (ਹਾਂਜੀ।) ਪਰ ਉਹ ਹੈ ਕਿਉਂਕਿ ਉਨਾਂ ਕੋਲ ਕਾਫੀ ਜਗਾ ਨਹੀਂ ਸੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਉਥੇ ਥੋੜੇ ਜਿਹੇ ਸਮੇਂ ਲਈ ਹੀ ਰਹਿਣਗੇ। ਨਾਲੇ, ਭਾਰਤ ਨਿਘਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਉਨਾਂ ਨੇ ਇਜ਼ਾਜ਼ਤ ਦਿਤੀ, ਉਹ ਇਸ ਨੂੰ ਆਖਦੇ ਹਨ "ਹੈਗਿੰਗ ਬੈਡ।" ਉਹ ਜਿਸ ਨੂੰ ਅਸੀਂ ਆਖਦੇ ਹਾਂ ਹੈਮੌਕ ਅਜ਼ਕਲ। (ਹਾਂਜੀ, ਸਤਿਗੁਰੂ ਜੀ।) ਸੋ ਤੁਸੀਂ ਇਹ ਟੰਗ ਸਕਦੇ ਹੋ ਦਰਖਤ ਉਤੇ ਅਤੇ ਲੇਟ ਸਕਦੇ ਹੋ ਥਲੇ। (ਹਾਂਜੀ, ਸਤਿਗੁਰੂ ਜੀ।) ਪਰ ਦਫਤਰ ਵਿਚ... ਮੇਰੇ ਖਿਆਲ ਵਿਚ ਸਾਰੇ ਹੈਮੌਕ ਹਰ ਜਗਾ ਟੰਗੇ ਹੋਏ ਹਨ। ਅਤੇ ਤੁਸੀਂ ਬੈਠੋ ਇਕ ਪਾਸੇ ਅਤੇ ਰਖੋ ਆਪਣਾ ਕੰਪਿਉਟਰ ਅਤੇ ਇਹ ਸਭ ਅਦੁਭਟ ਸਮਾਨ ਹੈਮੌਕ ਉਤੇ, ਮੈਂ ਨਹੀਂ ਜਾਣਦੀ ਕਿਵੇਂ। ਸੋ ਕੁੜੀਆਂ ਉਹ ਕਰ ਸਕਦੀਆਂ ਹਨ। ਇਕ ਹੈਮੌਕ ਵੀ ਖਰੀਦ ਸਕਦੇ ਹੋ ਆਰਾਮ ਕਰਨ ਲਈ ਕਦੇ ਕਦਾਂਈ ਜੇਕਰ ਸਾਡੇ ਕੋਲ ਕੁਝ ਮਿੰਟ ਹੋਣ। (ਹਾਂਜੀ, ਸਤਿਗੁਰੂ ਜੀ।)

ਮੈਂ ਤੁਹਾਨੂੰ ਦਸਦੀ ਹਾਂ ਕੀ। ਮੇਰੇ ਕੋਲ ਵੀ ਇਕ ਹੈਮੌਕ ਹੈ, ਪਰ ਮੈਂ ਕਦੇ ਨਹੀਂ ਸੋਚ‌ਿਆ ਮੇਰੇ ਕੋਲ ਕੋਈ ਮੌਕਾ ਸੀ ਬਿਲਕੁਲ ਹੀ। (ਹਾਂਜੀ।) ਅਤੇ ਇਹ ਕੇਵਲ ਵਧੀਆ ਹੈ ਗਰਮੀਆਂ ਵਿਚ; ਸਰਦੀ ਵਿਚ ਇਹ ਜਿਵੇਂ ਠੰਡ ਹੈ ਜੇਕਰ ਤੁਸੀਂ ਇਕ ਹੈਮੌਕ ਟੰਗਦੇ ਹੋ। ਓਹ, ਇਹ ਨਿਰਭਰ ਕਰਦਾ ਹੈ। ਜੇਕਰ ਤੁਸੀਂ ਖਰੀਦਦੇ ਹੋ ਇਕ ਮੋਟਾ ਹੈਮੌਕ, ਜਿਵੇਂ ਪੈਡਿੰਗ ਵਾਲਾ, ਜਾਂ ਮੋਟੇ ਕਿਸਮ ਦੇ ਕਪੜੇ ਦਾ, ਫਿਰ ਇਹ ਬਹੁਤੀ ਠੰਡ ਨਹੀਂ ਹੋਵੇਗੀ। ਪਰ ਜੇਕਰ ਆਮ ਹੈਮੌਕ, ਜਿਵੇਂ ਇਕ ਜਾਲੀਦਾਰ, (ਹਾਂਜੀ, ਸਤਿਗੁਰੂ ਜੀ।) ਇਹ ਕਾਫੀ ਠੰਡਾ ਹੈ, ਇਹ ਕਾਫੀ ਠੰਡਾ ਹੈ। ਇਹ ਵਧੀਆ ਹੈ ਗਰਮੀ ਵਿਚ। ਮੈਂ ਉਹ ਵਰਤਿਆ ਹੈ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਮਛਰਾਂ ਦੇ ਮੇਰੀ ਇਕਾਂਤ ਉਤੇ ਹਮਲਾ ਕਰਨ ਤੋਂ ਪਹਿਲਾਂ। ਪਹਿਲੇ, ਮੈਂ ਨਹੀਂ ਜਾਣਦੀ ਸੀ ਇਕ ਮਛਰ ਕੀ ਹੁੰਦਾ ਹੈ ਅਤੇ ਹੁਣ ਉਹ ਆਪਣੇ ਆਪ ਦੀ ਜਾਣ ਪਛਾਣ ਕਰਵਾਉਂਦੇ ਹਨ। ਵਧੇਰੇ ਪੈਰੋਕਾਰ. ਵਧੇਰ ਮਛਰ ਮੈਨੂੰ ਪਿਆਰ ਕਰਦੇ ਹਨ। ਮੇਰੇ ਖਿਆਲ ਇਹ ਲਟਕਦਾ ਹੈ ਉਹਦੇ ਵਿਚ।

ਸੋ, ਕੁੜੀਆਂ ਨੂੰ ਉਹ ਦਸਣਾ ਮੇਰੀ ਤਰਫੋਂ। (ਹਾਂਜੀ, ਸਤਿਗੁਰੂ ਜੀ।) ਜਾਂ ਜੇਕਰ ਤੁਸੀਂ ਘਲਦੇ ਹੋ ਉਨਾਂ ਨੂੰ ਇਹ ਕਾਂਨਫਰੰਸ, ਫਿਰ...ਤੁਸੀਂ ਰੀਕਾਰਡ ਕਰਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਹਮੇਸ਼ਾਂ ਉਹ ਕਰਨਾ। ਜੇ ਕਦੇ ਕੋਈ ਵਿਆਕਤੀ ਗਲਤ ਸਮਝ ਲਵੇ ਜਾਂ ਕੁਝ ਚੀਜ਼, ਸੁਬਾਰਾ ਸੁਣ ਸਕਦੇ ਹੋ। (ਹਾਂਜੀ, ਸਤਿਗੁਰੂ ਜੀ।) ਹੁਣ, ਤੁਹਾਡੇ ਕੋਲ ਕੁਝ ਸਵਾਲ ਹਨ। ਬਸ ਇਕ ਮਿੰਟ, (ਦੇਖਦੀ ਹਾਂ) ਜੇਕਰ ਮੈਂ ਕੁਝ ਹੋਰ ਚੀਜ਼ ਤਾਂ ਨਹੀਂ ਭੁਲ ਗਈ। ਉਨਾਂ ਨੂੰ ਕਹਿਣਾ ਸੌਣ ਲਈ ਉਚੇਰੇ ਮੰਚ ਉਤੇ, ਵਧੇਰੇ ਉਚੇ ਕਿਸਮ ਦੀ ਜਗਾ ਵਿਚ। (ਹਾਂਜੀ, ਸਤਿਗੁਰੂ ਜੀ।) ਜਾਂ ਘਟੋ ਘਟ ਲਗਭਗ 15 ਸੈਟੀਮੀਟਰ ਜਾਂ 10 ਸੈਂਟੀਮੀਟਰ ਵੀ ਠੀਕ ਹੈ, 20। (ਹਾਂਜੀ, ਸਤਿਗੁਰੂ ਜੀ।) ਪੰਦਰਾਂ, 20 ਵਧੀਆ ਹੈ। ਬਹੁਤੇ ਉਚੇ ਦੀ ਨਹੀਂ ਲੋੜ, ਜੇ ਕਦੇ ਤੁਸੀਂ ਬਹੁਤਾ ਚੰਗਾ ਅਭਿਆਸ ਨਹੀਂ ਕਰਦੇ, ਤੁਸੀਂ ਡਿਗ ਸਕਦੇ ਹੋ। ਮੈਨੂੰ ਚਿੰਤਾ ਨਹੀਂ ਤੁਹਾਡੇ ਸਿਰ ਦੀ, ਮੈਨੂੰ ਚਿੰਤਾ ਹੈ ਫਰਸ਼ ਦੀ। ਓਹ, ਮੈਂ ਬਸ ਮਜ਼ਾਕ ਕਰ ਰਹੀ ਹਾਂ। ਮੈਂ ਚਿੰਤਾ ਕਰਦੀ ਹਾਂ ਤੁਹਾਡੇ ਬਾਰੇ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।)

ਉਹ ਕਹਿੰਦੇ ਹਨ ਤੁਹਾਡੇ ਕੋਲ ਇਕ ਸਖਤ ਸਿਰ ਹੈ, ਪਰ ਉਤਨਾ ਸਖਤ ਨਹੀਂ। ਮੇਰਾ ਭਾਵ ਹੈ, ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ। ਮੇਰਾ ਭਾਵ ਹੈ, ਤੁਸੀਂ ਪਹਿਲੇ ਹੀ ਕੁਝ ਚੀਜ਼ ਕਰ ਰਹੇ ਹੋ। ਹਰ ਇਕ ਆਪਣੀ ਪੂਰੀ ਵਾਹ ਲਾ ਰਿਹਾ ਹੈ। ਪਰ ਤੁਹਾਡੇ ਕੋਲ ਵੀ ਕੁਝ ਕਮੀਆਂ ਹਨ। ਪਰ ਇਹ ਤੁਹਾਡੀ ਗਲਤੀ ਨਹੀਂ। ਇਹ ਪਹਿਲੇ ਹੀ ਗਡੀਆਂ ਗਈਆਂ ਹਨ ਉਥੇ ਤੁਹਾਡੇ ਜਨਮ ਲੈਣ ਤੋਂ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਨਾਲੇ, ਡੀਐਨਏ, ਜਾਂ ਪਿਛੋਕੜ, ਜਾਂ ਵਿਦਿਆ, ਆਦਤ। ਉਹ ਵੀ ਮੁਸ਼ਕਲ ਹੈ ਹਰ ਇਕ ਲਈ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਆਭਾਰੀ ਹਾਂ ਤੁਹਾਡੀ ਸੰਜ਼ੀਦਗੀ ਲਈ ਆਪਣੇ ਕੰਮ ਵਿਚ। ਅਤੇ ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ ਸਾਰਾ ਸਮਾਂ। ਪ੍ਰਭੂ ਤੁਹਾਨੂੰ ਸੁਰਖਿਅਤ ਰਖੇ ਆਪਣੇ ਕੰਮ ਵਿਚ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਸਾਵਧਾਨ ਰਹਿਣਾ, ਕਿਉਂਕਿ ਤੁਸੀਂ ਕਰ ਰਹੇ ਹੋ ਸਤਿਗੁਰੂ ਲਈ ਕੰਮ, ਮਾਇਆ, ਜੋ ਵੀ ਬਚ‌ੀ ਖੁਚੀ ਹੈ, ਉਹ ਕੋਸ਼ਿਸ਼ ਕਰੇਗੀ ਤੁਹਾਡੇ ਲਈ ਸਮਸ‌ਿਆ ਪੈਦਾ ਕਰਨ ਦੀ। ਸੋ, ਤੁਹਾਨੂੰ ਪਛਾਨਣਾ ਜ਼ਰੂਰੀ ਹੇ ਕੀ ਤੁਹਾਡਾ ਇਰਾਦਾ ਹੈ ਅਤੇ ਜੋ ਤੁਹਡੇ ਦਿਮਾਗ ਵਿਚ ਭਰਿਆ ਗਿਆ ਹੈ। ਜਿਵੇਂ ਕੋਈ ਕੋਸ਼ਿਸ਼ ਕਰਦਾ ਹੈ ਕੁਝ ਖਿਆਲ ਤੁਹਾਡੇ ਦਿਮਾਗ ਵਿਚ ਪਾਉਣ ਦੀ, (ਹਾਂਜੀ, ਸਤਿਗੁਰੂ ਜੀ।) ਜੋ ਪਹਿਲੇ ਉਥੇ ਨਹੀਂ ਸੀ, ਅਤੇ ਇਹ ਤੁਹਾਡਾ ਮੂਲ ਆਦਰਸ਼ ਨਹੀਂ ਸੀ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਹੁਣ, ਤੁਸੀਂ ਆਪਣੇ ਸਵਾਲ ਪੁਛ ਸਕਦੇ ਹੋ, ਕ੍ਰਿਪਾ ਕਰਕੇ।

( ਹਾਂਜੀ, ਸਤਿਗੁਰੂ ਜੀ। ਅਗਸਤ ਵਿਚ, ਯੂਐਸ ਸਰਕਾਰੀਆਂ ਵਿਚੋਂ ਸਭ ਤੋਂ ਉਚੇ ਅਹੁਦੇ ਵਾਲ‌ਿਆਂ ਵਿਚ ਇਕ ਤਾਏਵਾਨ (ਫਾਰਮੋਸਾ) ਨੂੰ ਆਇਆ ਦਹਾਕਿਆਂ ਬਾਅਦ ਮਿਲ‌ਿਆ ਕੁਝ ਵਪਾਰੀ ਲੀਡਰਾਂ, ਅਤੇ ਸਰਕਾਰੀ ਅਫਸਰਾਂ, ਸਮੇਤ ਤਾਏਵਾਨ ਦੇ ਰਾਸ਼ਟਰਪਤੀ ਨੂੰ। ਚੀਨ ਨੇ ਇਸ ਮੁਲਾਕਾਤ ਨੂੰ ਰਦ ਕੀਤਾ। ਇਸ ਮੁਲਾਕਾਤ ਦੌਰਾਨ ਅਤੇ ਉਦੋਂ ਤੋਂ, ਚੀਨ ਨੇ ਸੈਨਿਕ ਕ੍ਰਿਆਵਾਂ ਰਚੀਆਂ, ਅਤੇ ਅਨੇਕ ਹੀ ਯੁਧ ਵਾਲੇ ਜਹਾਜ਼ ਉਡਾਏ ਪਾਰ ਕਰਦਿਆਂ ਤਾਏਵਾਨ ਦੀ ਹਵਾਈ ਜਗਾ ਨੂੰ ਤਾਏਵਾਨ ਸ੍ਰਟੇਟ ਉਪਰੋਂ ਦੀ। ਪਿਛਲੇ ਮਹੀਨੇ, ਚੀਨ ਨੇ ਵੀ ਮੀਸਾਈਲ ਟੈਸਟ ਕੀਤੇ ਦਖਣ ਚੀਨ ਸਾਗਰ ਵਿਚ। ਸਤਿਗੁਰੂ ਜੀ, ਕੀ ਤਾਏਵਾਨ ਨੂੰ ਚਿੰਤਤ ਹੋਣਾ ਚਾਹੀਦਾ ਹੈ? ਕੀ ਚੀਨ ਯੁਧ ਛੇੜੇਗਾ ਤਾਏਵਾਨ ਨਾਲ? )

ਹੋ ਸਕਦਾ ਉਹ ਬਸ ਆਪਣੀਆਂ ਸੈਨਿਕ ਅਭਿਆਸ ਕਰਦੇ ਹਨ, ਬਸ ਜਿਵੇਂ ਅਨੇਕ ਹੀ ਦੇਸ਼ ਉਹ ਕਰਦੇ ਹਨ। ਕਦੇ ਕਦਾਂਈ ਉਨਾਂ ਲਈ ਜ਼ਰੂਰੀ ਹੈ ਟੈਸਟ ਕਰਨਾ ਆਪਣੀ ਫੌਜ਼ ਦੀ ਸਮਗਰੀ, ਜਾਂ ਟ੍ਰੇਨ ਕੀਤੇ ਹੋਏ ਕਰਮਚਾਰੀ, ਜਾਂ ਟ੍ਰੇਨ ਕੀਤੇ ਫੋਜ਼ੀ, ਬਸ ਤਿਆਰ ਰਹਿਣ ਲਈ ਜੇ ਕਦੇ। ਬਸ ਜਿਵੇਂ ਸਵਿਟਜ਼ਰਲੈਂਡ, ਇਥੋਂ ਤਕ ਭਾਵੇਂ ਉਹ ਇਕ ਨਿਰਪਖ ਦੇਸ਼ ਹੈ ਅਤੇ ਉਹ ਨਹੀਂ ਚਾਹੁੰਦੇ ਇਕ ਯੁਧ ਕਿਸੇ ਨਾਲ ਵੀ ਅਤੇ ਉਹਨਾਂ ਨਾਲ ਵੀ ਕਦੇ ਕੋਈ ਯੁਧ ਨਹੀਂ ਕੀਤਾ ਗਿਆ, ਪਰ ਉਹ ਹਮੇਸ਼ਾਂ ਟ੍ਰੇਨ ਕਰਦੇ ਹਨ ਆਪਣੇ ਘਰੇ ਰਹਿਣ ਵਾਲੇ ਫੌਜ਼ੀ ਸੈਨਿਕਾਂ ਨਾਲ। ਸੋ ਹਰ ਇਕ ਤ‌ਿਆਰ ਹੈ ਕਿਸੇ ਵੀ ਸਮੇਂ। ਬਸ ਜਿਵੇਂ ਇਕ ਰੀਜ਼ਾਰਵ ਆਰਮੀ।

ਕਿਉਂਕਿ ਮੈਂ ਨਹੀਂ ਵਿਸ਼ਵਾਸ਼ ਰਖਦ‌ੀ ਕਿ ਚੀਨ ਦੀ ਸਰਕਾਰ ਚੰਗੀ ਲੀਡਰੀ ਦੇ ਹੇਠ ਰਾਸ਼ਟਰਪਤੀ ਜ਼ੀ ਜਿੰਨਪਿੰਗ ਦੀ, ਚਾਹੇਗੀ ਕੋਈ ਹਮਲਾ ਕਰਨਾ। ਕਾਹਦੇ ਲਈ? ਕਿਉਂਕਿ ਰਾਸ਼ਟਰਪਤੀ ਜ਼ੀ ਇਕ ਭਰੋਸੇਯੋਗ ਬੋਧੀ ਹੈ, ਅਤੇ ਉਹ ਇਥੋਂ ਤਕ ਸਿਖਾਉਂਦਾ ਹੈ ਆਪਣੇ ਲੋਕਾਂ ਨੂੰ ਬੁਧ ਧਰਮ ਦੇ ਨਾਲ ਬਣੇ ਰਹਿਣ ਲਈ। ਉਹਨੇ ਕਿਹਾ ਕਿ ਚੀਨ ਮੂਲ ਵਿਚ ਵਿਸ਼ਵਾਸ਼ ਕਰਦਾ ਹੈ ਬੁਧ ਧਰਮ ਵਿਚ ਕਿਵੇਂ ਵੀ, ਸੋ ਸਾਨੂੰ ਚਾਹੀਦੀ ਹੈ ਇਹ ਰਵਾਇਤ ਜ਼ਾਰੀ ਰਖਣੀ । ਅਤੇ ਬੋਧੀ ਸਿਖ‌ਿਆ ਕਦੇ ਨਹੀਂ ਵਕਾਲਤ ਕਰਦੀ ਯੁਧ ਦੀ। ਉਸੇ ਕਰਕੇ ਮੈਂ ਕਿਹਾ ਹੈ ਤੁਹਾਨੂੰ ਪਹਿਲਾਂ, ਜਦੋਂ ਮੈਂ ਕੁਝ ਕਹਾਣੀਆਂ ਪੜੀਆਂ ਤੁਹਾਨੂੰ ਪਿਆਰਿਆਂ ਨੂੰ, ਮੈਂ ਕਿਹਾ, ਮੈਂ ਬੁਧ ਧਰਮ ਪਸੰਦ ਕਰਦੀ ਹਾਂ ਕਿਉਂਕਿ ਇਹ ਸ਼ਾਂਤਮਈ ਹੈ। ਇਹ ਸਿਖਾਉਂਦਾ ਹੈ ਸ਼ਾਂਤਮਈ ਹੋਣਾ। ਜਦੋਂ ਤੋਂ ਬੁਧ ਜਿੰਦਾ ਸਨ ਅਤੇ ਉਪਦੇਸ਼ ਦਿੰਦੇ ਸਨ ਆਪਣੇ ਪੈਰੋਕਾਰਾਂ ਨੂੰ ਅਤੇ ਅਨੁਯਾਈਆਂ ਨੂੰ ਭਾਰਤ ਵਿਚ ਉਦੋਂ ਤੋਂ ਲੈਕੇ ਹੁਣ ਤਕ, ਬੋਧੀ ਲੋਕ, ਬਹੁਤ ਘਟ ਕਦੇ ਸੁਣਿਆ ਹੈ ਉਹ ਯੁਧ ਕਰਦੇ ਕਿਸੇ ਜਗਾ, ਜਾਂ ਯੁਧ ਛੇੜਦੇ ਜਾਂ ਕੋਈ ਯੁਧ ਕਿਸੇ ਨਾਲ ਛੇੜਦੇ। ਉਹ ਹੈ ਜੋ ਮੈਂ ਬੁਧ ਧਰਮ ਬਾਰੇ ਪਸੰਦ ਕਰਦੀ ਹਾਂ। ਅਤੇ ਰਾਸ਼ਟਰਪਤੀ ਜ਼ੀ, ਉਹ ਜਾਣਦਾ ਹੈ ਉਹ ਸਭ, ਸੋ ਮੇਰੇ ਖਿਆਲ ਉਹ ਨਹੀਂ ਇਕ ਯੁਧ ਸ਼ੁਰੂ ਕਰੇਗਾ।

ਅਤੇ ਤਾਏਵਾਨੀਜ਼ (ਫਾਰਮੋਸਨ) ਲੋਕ ਨਹੀਂ ਦਿੰਦੇ ਉਨਾਂ ਨੂੰ ਕੋਈ ਚੰਗਾ ਮੰਤਵ ਉਹ ਕਰਨ ਲਈ। ਤਾਏਵਾਨੀਜ਼ ਲੋਕ ਸ਼ਾਂਤੀ-ਸਨੇਹੀ ਹਨ, ਉਦਾਰਚਿਤ ਅਤੇ ਰਹਿਮਦਿਲ, ਅਤੇ ਬਸ ਬਹੁਤ ਸੰਤੁਸ਼ਟ ਹਨ ਆਪਣੀ ਜਿੰਦਗੀ ਨਾਲ ਅਤੇ ਉਹ ਕਦੇ ਨਹੀਂ ਬਹੁਤਾ ਚਾਹੁੰਦੇ ਕੋਈ ਚੀਜ਼। ਉਹ ਬਸ ਖੁਸ਼ ਹਨ ਜੋ ਵੀ ਉਨਾਂ ਕੋਲ ਹੈ ਉਹਦੇ ਨਾਲ। ਬਹੁਤ ਸ਼ਾਂਤਮਈ ਲੋਕ ਹਨ। ਸ਼ਾਂਤ, ਕੋਮਲ। ਉਥੇ ਕੋਈ ਚੰਗਾ ਮੰਤਵ ਨਹੀਂ ਹੈ ਚੀਨੀ ਸਰਕਾਰ ਲਈ ਯੁਧ ਕਰਨ ਲਈ ਤਾਏਵਾਨ(ਫਾਰਮੋਸਾ) ਨਾਲ।

ਇਥੋਂ ਤਕ ਜੇਕਰ ਅਮਰੀਕਨ ਸਰਕਾਰੀ ਅਫਸਰ ਜਾਂ ਉਚੇ ਅਹੁਦੇ ਦੇ ਸਰਕਾਰੀ ਆਏ ਵੀ ਹਨ ਤਾਏਵਾਨ ਨੂੰ, ਉਹ ਤਾਏਵਾਨੀਜ਼ ਦੀ ਗਲਤੀ ਨਹੀਂ ਹੈ। ਉਹ ਚਾਹੁੰਦੇ ਸੀ ਆਉਣਾ। ਤਾਏਵਾਨੀਜ਼ ਲੋਕਾਂ ਨੇ, ਉਨਾਂ ਨੇ ਬਸ ਉਨਾਂ ਦਾ ਸਵਾਗਤ ਕੀਤਾ। ਉਹ ਬਹੁਤ ਹੀ ਮਹਿਮਾਨ ਨਿਵਾਜ਼ ਲੋਕ ਹਨ। ਉਹ ਸਵਾਗਤ ਕਰਦੇ ਹਨ ਹਜ਼ਾਰਾਂ ਹੀ ਚੀਨੀ ਲੋਕਾਂ ਦਾ ਤਾਏਵਾਨ ਨੂੰ ਹਰ ਰੋਜ਼। ਤੁਸੀਂ ਉਹ ਜਾਣਦੇ ਹੋ, (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਹਮੇਸ਼ਾਂ ਉਹ ਕਹਿੰਦੀ ਹਾਂ। ਉਹ ਬਹੁਤ ਸਵਾਗਤੀ ਹਨ, ਬਹੁਤ ਉਦਾਰਚਿਤ ਲੋਕ। ਸੋ ਸਰਕਾਰ ਵ ਨਿਹੀਂ ਇਨਕਾਰ ਕਰੇਗੀ ਜੇਕਰ ਕੋਈ ਡਿਪਲੋਮੇਟ ਜਾਂ ਐਨਵੋਏ ਕਿਸੇ ਦੇਸ਼ ਤੋਂ ਆਉਣ ਉਨਾਂ ਦੀ ਮਾਤਭੂਮੀ ਨੂੰ । ਕਿਸੇ ਵੀ ਦੇਸ਼ ਦਾ ਦੂਤ, ਕੇਵਲ ਬਸ ਅਮਰੀਕਨਾਂ ਦਾ ਹੀ ਨਹੀਂ। ਬਿਨਾਂਸ਼ਕ, ਉਹ ਵੀ ਚਾਹੁੰਦੇ ਹਨ ਆਪਣੇ ਡਿਪਲੋਮੇਸੀ ਰਿਸ਼ਤਿਆਂ ਨੂੰ ਵਧਾਉਣਾ ਸਾਰਿਆਂ ਨਾਲ। ਸੋ, ਇਹ ਤਾਏਵਾਨ ਦੀ ਗਲਤੀ ਨਹੀਂ ਕਿ ਉਹ ਆਏ ਤਾਏਵਾਨੀਜ਼ ਦੇਸ਼ ਨੂੰ। ਰਾਸ਼ਟਰਪਤੀ ਜ਼ੀ ਇਕ ਬਹੁਤ ਹੀ ਹੁਸ਼ਿਆਰ ਆਦਮੀ ਹੈ, ਬਹੁਤ ਗੰਭੀਰ, ਅਤੇ ਉਹ ਇਕ ਈਮਾਨਦਾਰ ਵਿਆਕਤੀ ਹੈ, ਮੇਰੇ ਖਿਆਲ, ਮੈਂ ਉਸ ਤਰਾਂ ਮਹਿਸੂਸ ਕਰਦੀ ਹਾਂ। ਸੋ ਉਹ ਕਦੇ ਵੀ ਨਹੀਂ ਚਾਹੇਗਾ ਬਰਬਾਦ ਕਰਨੀ ਆਪਣੀ ਆਵਦੀ ਪ੍ਰਸਿਧੀ ਨਾਲੇ ਆਪਣਾ ਨੈਤਿਕ ਮਿਆਰ ਅਤੇ ਸਿਧਾਂਤ ਜੋ ਉਹ ਬਣਾ ਕੇ ਰਖਦਾ ਹੈ ਇਕ ਬੋਧੀ ਵਜੋਂ ਯੁਧ ਛੇੜਣ ਲਈ, ਬਸ ਇਕ ਛੋਟੇ ਜਿਹੇ ਟਾਪੂ ਉਤੇ ਕਬਜ਼ਾ ਕਰਨ ਲਈ, ਕਿਉਂਕਿ ਚੀਨ ਦੇ ਕੋਲ ਵਡੀ, ਵਡੀ, ਵਡੀ ਜ਼ਮੀਨ ਹੈ ਪਹਿਲੇ ਹੀ। ਉਹ ਨਹੀਂ ਚਾਹੁਣਗੇ ਲੈਣਾ ਹੋਰ ਇਕ ਛੋਟਾ ਜਿਹਾ ਟਾਪੂ ਕਿਸੇ ਜਗਾ। (ਹਾਂਜੀ, ਸਤਿਗੁਰੂ ਜੀ।)

( ਪਰ ਚੀਨ ਨੇ ਕਾਬੂ ਕੀਤਾ ਹੈ ਹਾਂਗ ਕਾਂਗ ਉਤੇ, ਸਤਿਗੁਰੂ ਜੀ, ਸੋ ਸਾਨੂੰ ਨਹੀਂ ਚਿੰਤਾ ਕਰਨੀ ਚਾਹੀਦੀ ਇਕ ਸਮਾਨ ਸਥਿਤੀ ਦੀ ਤਾਏਵਾਨ ਵਿਚ? ) ਆਹ, ਹਾਂਗ ਕਾਂਗ। ਖੈਰ, ਉਹ ਇਕ ਹੋਰ ਕਹਾਣੀ ਹੈ। ਤੁਸੀਂ ਦੇਖੋ, ਹਾਂਗ ਕਾਂਗ ਇਕ ਤਥਾ-ਕਥਿਤ ਐਸਏਆਰ ਹੈ - ਸਪੈਸ਼ਲ ਐਡਮੀਨੀਸਟ੍ਰੇਟੀਵ ਰੀਜ਼ਨ। ਅਤੇ ਇਹ ਚੀਨ ਦਾ ਸੀ, ਸੋ ਹੁਣ ਇਹ ਵਾਪਸ ਕੀਤਾ ਗਿਆ ਬਰਤਾਨਵੀ ਸਰਕਾਰ ਵਲੋਂ ਕਈ ਦਹਾਕਿਆਂ ਲੀਜ਼ ਤੋਂ ਬਾਅਦ, 90 ਸਾਲਾਂ ਤੋਂ ਵਧ ਜਾਂ ਕੁਝ ਚੀਜ਼। ਸੋ ਨਾਲੇ, ਜਵਾਨ ਹਾਂਗ ਕਾਂਗ ਲੋਕ ਜਿਵੇਂ ਉਨਾਂ ਨੇ ਚੀਨ ਨੂੰ ਇਕ ਬਹਾਨਾ ਦਿਤਾ ਕਰਨ ਲਈ ਇਤਨੇ ਜ਼ੋਸ਼ੀਲੇ ਅਸ਼ਾਂਤ ਬਣਨ ਨਾਲ ਕਈ ਮਹੀਨ‌ਿਆਂ ਤਕ ਅਤੇ ਬਹੁਤ ਸਾਰੀ ਗੜਬੜ ਕੀਤੀ ਆਮ ਲੋਕਾਂ ਲਈ। ਵਾਪਰ ਥਲੇ ਨੂੰ ਗਿਆ ਅਤੇ ਲੋਕੀਂ ਡਰਦੇ ਸੀ ਜਾ ਕੇ ਹਾਂਗ ਕਾਂਗ ਵਿਚ ਨਿਵੇਸ਼ ਕਰਨਾ ਅਤੇ ਉਹ ਸਭ। ਮੈਂ ਨਹੀਂ ਕਹਿ ਰਹੀ ਕਿ ਜਵਾਨ ਲੋਕ ਹਾਂਗ ਕਾਂਗ ਵਿਚ ਉਹਨਾਂ ਕੋਲ ਅਧਿਕਾਰ ਨਹੀਂ ਸੀ ਚੀਜ਼ਾਂ ਦੀ ਮੰਗ ਕਰਨ ਲਈ। ਪਰ ਉਸ ਤਰਾਂ ਜ਼ਾਰੀ ਰਖਣ ਲਈ, ਤੁਸੀਂ ਇਕ ਬਹਾਨਾ ਦਿੰਦੇ ਹੋ ਚੀਨੀ ਸਰਕਾਰ ਨੂੰ ਦਖਲ ਦੇਣ ਲਈ, ਦਖਲ ਦੇਣ ਲਈ। ਕਿਉਂਕਿ ਜੇਕਰ ਹਾਂਗ ਕਾਂਗ ਸਰਕਾਰ ਉਨਾਂ ਨੂੰ ਕਹਿੰਦੀ ਹੈ ਦਖਲ ਦੇਣ ਲਈ, ਉਹ ਉਹ ਵੀ ਦਖਲ ਦੇਣਗੇ। ਪਰ ਤਾਏਵਾਨ (ਫਾਰਮੋਸਾ) ਭਿੰਨ ਹੈ। ਕਿਉਂਕਿ ਤਾਏਵਾਨ ਸੁਤੰਤਰ ਰਿਹਾ ਹੈ ਇਕ ਲੰਮੇ ਸਮੇਂ ਤੋਂ ਪਹਿਲੇ ਹੀ।

ਸੋ ਹਾਂਗ ਕਾਂਗ ਇਕ ਭਿੰਨ ਕਹਾਣੀ ਹੈ। ਹਾਂਗ ਕਾਂਗ ਵੀ ਚੀਨ ਦੀ ਮਲਕੀਅਤ ਹੈ, ਸਰਕਾਰੀ ਤੌਰ ਤੇ। ਅਤੇ ਨਾਲੇ ਹਾਂਗ ਕਾਂਗ ਦੇ ਜਵਾਨ ਲੋਕ ਬਹੁਤ ਹੀ ਉਤਸ਼ਾਹਿਤ ਹਨ ਅਤੇ ਬਹੁਤ ਹੀ ਦੇਸ਼-ਭਗਤੀਪੂਰਣ ਅਤੇ ਉਹ ਵੀ ਬਹੁਤੀ ਚਿੰਤਾ ਕਰਦੇ ਹਨ ਕੁਝ ਕਾਨੂੰਨ ਬਾਰੇ ਜਿਸ ਕਰਕੇ ਉਹ ਸ਼ਾਇਦ ਖਤਰਾ ਮਹਿਸੂਸ ਕਰਦੇ ਹਨ, ਆਪਣੀ ਆਜ਼ਾਦੀ ਲਈ। ਇਸੇ ਕਰਕੇ ਉਹਨਾਂ ਨੇ ਕਈ ਮਹੀਨਿਆਂ ਲਈ ਵਿਰੋਧ ਕੀਤਾ, ਅਤੇ ਇਹ ਬਹੁਤ ਹੀ ਦੁਖ ਦਾ ਕਾਰਨ ਬਣ‌ਿਆ ਕਾਰੋਬਾਰਾਂ ਅਤੇ ਆਮ ਲੋਕਾਂ ਲਈ। ਪਰ ਤਾਏਵਾਨ (ਫਾਰਮੋਸਾ) ਭਿੰਨ ਹੈ। ਤਾਏਵਾਨ ਹਮੇਸ਼ਾਂ ਸੁਤੰਤਰ ਰਿਹਾ ਹੈ ਇਕ ਲੰਮੇ ਸਮੇਂ ਤੋਂ। ਅਨੇਕ ਹੀ ਦਹਾਕਿਆਂ ਤੋਂ । ਸੋ ਚੰਗੀ ਅਤੇ ਹੁਸ਼ਿਆਰ ਚੀਨੀ ਸਰਕਾਰ ਨਹੀਂ ਜ਼ੋਖਮ ਵਿਚ ਪਾਵੇਗੀ ਆਪਣੀ ਸ਼ੁਹਰਤ ਅਤੇ ਨੈਤਿਕਾਂ ਨੂੰ ਛੋਟੇ ਜਿਹੇ ਟਾਪੂ ਉਤੇ ਹਮਲਾ ਕਰਨ ਨਾਲ। ਇਹ ਬਹੁਤੀ ਰੁਚੀ ਨਹੀਂ ਰਖਦੀ ਚੀਨ ਲਈ ਕਿਵੇਂ ਵੀ, ਉਹ ਹੈ ਜੋ ਮੈਂ ਸੋਚਦੀ ਹਾਂ।

ਹੋਰ ਦੇਖੋ
ਸਾਰੇ ਭਾਗ  (1/10)
1
2020-10-04
18033 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
334 ਦੇਖੇ ਗਏ
2024-12-27
339 ਦੇਖੇ ਗਏ
36:29
2024-12-27
17 ਦੇਖੇ ਗਏ
2024-12-27
19 ਦੇਖੇ ਗਏ
2024-12-27
15 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ